ਬਸੁਦੇਵ
basuthayva/basudhēva

ਪਰਿਭਾਸ਼ਾ

ਵਸੁਦੇਵ. ਚੰਦ੍ਰਵੰਸ਼ੀ ਯਾਦਵ, ਜੋ ਮਾਰਿਸਾ ਦੇ ਉਦਰੋਂ ਦੇਵਮੀਢ ਦਾ ਪੁਤ੍ਰ ਅਤੇ ਕ੍ਰਿਸਨ ਜੀ ਦਾ ਪਿਤਾ ਸੀ. ਇਸ ਦੀ ਭੈਣ ਕੁੰਤੀ ਰਾਜਾ ਪਾਂਡੁ ਨੂੰ ਵਿਆਹੀ ਗਈ ਸੀ, ਜਿਸ ਦੇ ਉਦਰ ਤੋਂ ਯੁਧਿਸ਼੍ਟਿਰ, ਭੀਮ ਅਤੇ ਅਰਜੁਨ ਜਨਮੇ.#ਵਸੁਦੇਵ ਦੀਆਂ ੧੨. ਇਸਤ੍ਰੀਆਂ ਸਨ- ਪੌਰਵੀ, ਰੋਹਿਣੀ, ਮਦਿਰਾ, ਧਰਾ, ਵੈਸ਼ਾਖੀ. ਭਦ੍ਰਾ. ਸੁਨਾਮਨੀ, ਸਹਦੇਵਾ, ਸ਼ਾਂਤਿਦੇਵਾ, ਸੁਦੇਵਾ, ਦੇਵਰਕ੍ਸ਼ਿਤਾ ਅਤੇ ਦੇਵਕੀ. ਰੋਹਿਣੀ ਦੇ ਉਦਰੋਂ ਬਲਭਦ੍ਰ ਅਤੇ ਦੇਵਕੀ ਤੋਂ ਕ੍ਰਿਸਨ ਜੀ ਜਨਮੇ. ਦੇਖੋ, ਉਗ੍ਰਸੇਨ ਅਤੇ ਆਨਕਦੁੰਦਭੀ. "ਦੀਨੋ ਹੈ ਤਿਲਕ ਜਾਇ ਭਾਲ ਬਸੁਦੇਵ ਜੂ ਕੇ." (ਕ੍ਰਿਸਨਾਵ)
ਸਰੋਤ: ਮਹਾਨਕੋਸ਼