ਬਸੋਲਾ
basolaa/basolā

ਪਰਿਭਾਸ਼ਾ

ਸੰ. ਵਸੀ. ਸੰਗ੍ਯਾ- ਤੇਸ਼ਾ. ਬਹੋਲਾ. ਤਖਾਣਾ ਸੰਦ, ਜਿਸ ਨਾਲ ਲੱਕੜ ਤੱਛੀ ਜਾਂਦੀ ਹੈ। ੨. ਛੋਟਾ ਕੁਦਾਲ. ਖਿਲਨਾ. ਜ਼ਮੀਨ ਗੋਡਣ ਦਾ ਸੰਦ। ੩. ਵਿਵਸ਼ ਵਿੱਚ ਲੀਤਾ. ਕਾਬੂ ਕੀਤਾ. "ਕਾਮ ਕ੍ਰੋਧੁ ਦੁਇ ਕਰਹੁ ਬਸੋਲੇ, ਗੋਡਹੁ ਧਰਤੀ ਭਾਈ." (ਬਸੰ ਮਃ ੧) ਇਸ ਥਾਂ ਬਸੋਲਾ ਸ਼ਬਦ ਵਿੱਚ ਸ਼ਲੇਸ ਹੈ. ਵਸ਼ ਕੀਤੇ ਕਾਮ ਕ੍ਰੋਧ ਬਸੋਲੇ ਬਣਾਓ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بسولا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

adze; hoe
ਸਰੋਤ: ਪੰਜਾਬੀ ਸ਼ਬਦਕੋਸ਼