ਪਰਿਭਾਸ਼ਾ
ਜੰਮੂ ਦੀ ਜਸਰੋਟਾ ਤਸੀਲ ਵਿੱਚ ਰਾਵੀ ਦੇ ਸੱਜੇ ਕਿਨਾਰੇ ਇੱਕ ਨਗਰ, ਜੋ ਪੁਰਾਣੀ ਪਹਾੜੀ ਰਿਆਸਤ ਸੀ. ਇੱਥੋਂ ਦਾ ਰਾਜਾ ਗੁਰੂ ਗੋਬਿੰਦਸਿੰਘ ਸਾਹਿਬ ਦਾ ਸਾਦਿਕ ਸੀ. ਇੱਕ ਵਾਰ ਕਲਗੀਧਰ ਜੀ ਬਸੋਹਲੀ ਭੀ ਪਧਾਰੇ ਹਨ. ਸਨ ੧੮੩੫ ਵਿੱਚ ਬਸੋਹਲੀ ਦਾ ਰਾਜਾ ਸੰਤਾਨ ਬਿਨਾ ਮਰ ਗਿਆ, ਇਸ ਲਈ ਇਹ ਰਿਆਸਤ ਜੰਮੂ ਵਿੱਚ ਮਿਲ ਗਈ.
ਸਰੋਤ: ਮਹਾਨਕੋਸ਼