ਬਸੰਤ
basanta/basanta

ਪਰਿਭਾਸ਼ਾ

ਵਾਸ ਕਰੰਤ. ਵਸਦਾ. "ਫੁਨਿ ਗਰਭ ਨਾਹੀ ਬਸੰਤ." (ਰਾਮ ਮਃ ੫) ੨. ਵਸਣ ਵਾਲਾ. ਬਾਸ਼ਿੰਦਾ. "ਧੰਨੁ ਸੁ ਥਾਨੁ ਬਸੰਤ ਧੰਨੁ. ਜਹ ਜਪੀਐ ਨਾਮੁ." (ਬਿਲਾ ਮਃ ੫) ੩. ਸੰ. ਵਸੰਤ (वसन्त) ਪ੍ਰਿਥਿਵੀ ਨੂੰ ਪਤ੍ਰ ਫੱਲ ਆਦਿ ਨਾਲ ਢਕ ਲੈਣ ਵਾਲੀ ਰੁੱਤ. ਚੇਤੇ ਵੈਸਾਖ ਦੀ ਰੁੱਤ. ਬਹਾਰ. "ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸ ਜੀਉ." (ਰਾਮ ਰੁਤੀ ਮਃ ੫) ੪. ਇੱਕ ਰਾਗ, ਜੋ ਪੂਰਬੀ ਠਾਟ ਦਾ ਸੰਪੂਰਣ ਹੈ. ਇਸ ਵਿੱਚ ਦੋਵੇਂ ਮੱਧਮ ਲਗਦੇ ਹਨ. ਸੜਜ ਗਾਂਧਾਰ ਮੱਧਮ ਪੰਚਮ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲੱਗਦਾ ਹੈ. ਗਾਉਣ ਦਾ ਵੇਲਾ ਵਸੰਤ ਰੁੱਤ ਅਥਵਾ ਰਾਤ ਦਾ ਸਮਾਂ ਹੈ.#ਆਰੋਹੀ- ਸ ਗ ਮ ਧ ਰਾ ਸ.#ਅਵਰੋਹੀ- ਰਾ ਨ ਧ ਪ ਮੀ ਗ ਮ ਗ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਬਸੰਤ ਦਾ ਨੰਬਰ ਪਚੀਹਵਾਂ ਹੈ। ੫. ਫਾਗ (ਹੋਰੀ) ਦਾ ਨਾਮ ਭੀ ਬਸੰਤ ਕਈ ਥਾਈਂ ਆਇਆ ਹੈ, ਕਿਉਂਕਿ ਇਹ ਵਸੰਤ ਰੁੱਤ ਵਿੱਚ ਹੋਇਆ ਕਰਦੀ ਹੈ. "ਖੇਲ ਬਸੰਤ ਬਡੇ ਖਿਲਵਾਰ." (ਚਰਿਤ੍ਰ ੫੨)
ਸਰੋਤ: ਮਹਾਨਕੋਸ਼

ਸ਼ਾਹਮੁਖੀ : بسنت

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

spring (season); noun, masculine a measure in Indian classical music
ਸਰੋਤ: ਪੰਜਾਬੀ ਸ਼ਬਦਕੋਸ਼