ਬਹਿਰ ਤਵੀਲ
bahir taveela/bahir tavīla

ਪਰਿਭਾਸ਼ਾ

ਤਵੀਲ ਛੰਦ ਦੀ ਬਹਰ (ਚਾਲ). ਫ਼ਾਰਸੀ ਅਤੇ ਪੁਸ਼ਤੋ ਵਿੱਚ ਤਿਲੰਗ ਰਾਗ ਦੇ ਲੰਮੇ ਗੀਤ ਖ਼ਾਸ ਕਰਕੇ ਇਸ ਨਾਮ ਤੋਂ ਪ੍ਰਸਿੱਧ ਹਨ. ਗ੍ਯਾਨ- ਪ੍ਰਬੋਧ ਵਿੱਚ "ਬਹਿਰ ਤਵੀਲ ਪਸਚਮੀ" (ਸਿਰਲੇਖ ਹੇਠ ੧੯. ਛੰਦਾਂ ਦਾ ਸਤੋਤ੍ਰ ਹੈ. ਇਸ ਵਿੱਚ ਪੱਛਮੀ ਬੋਲੀ ਨਹੀਂ, ਪਰ ਪੁਸ਼ਤੋ ਦੇ ਗੀਤ ਦਾ ਵਜ਼ਨ ਅਤੇ ਗਾਉਣ ਦਾ ਧਾਰਨਾ ਅਨੁਸਾਰ ਰਚਿਆ ਹੈ, ਇਸ ਕਾਰਣ ਇਹ ਸੰਗ੍ਯਾ ਹੈ. ਇਸ ਛੰਦ ਦਾ ਰੂਪ ਹੈ- ਪ੍ਰਤਿ ਚਰਣ ਇੱਕ ਸਗਣ, ਦੋ ਲਘੁ, , , . ਇਸ ਦਾ ਨਾਮ "ਨਾਯਕ" ਭੀ ਹੈ.#ਉਦਾਹਰਣ-#ਕਿ ਅਗੰਜਸ। ਕਿ ਅਭੰਜਸ।#ਕਿ ਅਰੂਪਸ। ਕਿ ਅਗੰਜਸ ॥ (ਗ੍ਯਾਨ)#ਦੇਖੋ, ਤਵੀਲ.
ਸਰੋਤ: ਮਹਾਨਕੋਸ਼