ਪਰਿਭਾਸ਼ਾ
ਪਿੰਡ "ਕਾਦੀਵਿੰਡ" ਜਿਲਾ ਲਹੌਰ, ਤਸੀਲ ਥਾਣਾ ਕੁਸੂਰ ਤੋਂ ਪੂਰਵ ਵੱਲ ਦੋ ਫਰਲਾਂਗ ਦੇ ਕਰੀਬ ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਜਦੋਂ ਕੁਸੂਰ ਆਏ "ਝਾੜੀ ਸਾਹਿਬ" ਠਹਿਰੇ ਹੋਏ ਸਨ, ਤਦੋਂ ਦੀਵਾਨ ਚੰਦ ਦਿੱਲੀ ਵਾਲੇ ਨੇ ਆਕੇ ਬੇਨਤੀ ਕੀਤੀ ਕਿ ਪਾਤਸ਼ਾਹ, ਮੇਰੇ ਧਨ ਨਾਲ ਕੋਈ ਯਾਦਗਾਰ ਕਾਇਮ ਕਰਾ ਦਿਓ, ਤਾਕਿ ਇਸ ਦੁਨੀਆਂ ਵਿੱਚ ਮੇਰਾ ਨਾਮ ਬਣਿਆ ਰਹੇ. ਉਸ ਦੀ ਭਾਵਨਾ ਅਨੁਸਾਰ ਗੁਰੂ ਜੀ ਨੇ ਇੱਕ ਤਾਲਾਬ ਅਤੇ ਪਾਸ ਪੱਕੇ ਰਹਾਇਸ਼ੀ ਮਕਾਨ ਬਣਵਾਏ. ਇਹ ਜ਼ਮੀਨ ਦੋ ਸੌ ਵਿੱਘੇ ਭਾਈ ਬਹਿਲੋਲ "ਕਾਦੀਵਿੰਡ" ਵਾਲੇ ਦੀ ਸੀ. ਜੋ ਉਸ ਨੇ ਸਾਰੀ ਗੁਰੂ ਜੀ ਨੂੰ ਅਰਪਣ ਕਰ ਦਿੱਤੀ. ਇੱਥੇ ਹੀ ਭਾਈ ਬਹਿਲੋਲ ਦੀ ਸਮਾਧ ਬਣਾਈ ਗਈ. ਇਸ ਗੁਰਦ੍ਵਾਰੇ ਦਾ ਪੁਜਾਰੀ ਉਦਾਸੀ ਹੈ. ਸਰਾਧਾਂ ਦੀ ਸੱਤਮੀ ਨੂੰ ਮੇਲਾ ਲਗਦਾ ਹੈ.
ਸਰੋਤ: ਮਹਾਨਕੋਸ਼