ਬਖ਼ਸ਼
bakhasha/bakhasha

ਪਰਿਭਾਸ਼ਾ

ਫ਼ਾ. [بخش] ਬਖ਼ਸ਼. ਸੰਗ੍ਯਾ- ਹਿੱਸਾ. ਭਾਗ। ੨. ਨਸੀਬ, ਪ੍ਰਾਰਬਧ। ੩. ਬਖ਼ਸ਼ੀਦਨ ਦਾ ਅਮਰ। ੪. ਬਖ਼ਸ਼ਿਸ਼ ਦਾ ਸੰਖੇਪ. ਦਾਤ. "ਆਪੇ ਬਖਸ ਕਰੇਇ." (ਸ੍ਰੀ ਮਃ ੩) ੫. ਵਿ- ਬਖ਼ਸ਼ਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਖ਼ਤਾਬਖ਼ਸ਼ (ਗੁਨਾਹ ਬਖ਼ਸ਼ਣ ਵਾਲਾ).
ਸਰੋਤ: ਮਹਾਨਕੋਸ਼