ਪਰਿਭਾਸ਼ਾ
ਸੰ. ਭਯ. ਸੰਗ੍ਯਾ- ਭੈ. ਡਰ. ਖ਼ੌਫ਼. "ਨਿਰਭਉ ਨਿਰਵੈਰੁ." (ਜਪੁ) ੨. ਸੰ. ਭ੍ਰਮਣ. ਭਉਣਾ. "ਭਉਕਿ ਮਰਹਿ ਭਉ ਭਉ ਭਉਹਾਰਾ." (ਮਾਰੂ ਸੋਲਹੇ ਮਃ ੧) ਭਉਂਕਕੇ ਭ੍ਰਮਦਾ ਹੋਇਆ (ਚੌਰਾਸੀ ਦੇ ਗੇੜ ਵਿੱਚ) ਭੈਭੀਤ ਹੋਇਆ ਮਰਦਾ ਹੈ। ੩. ਸੰ. ਭਵ. ਜਨਮ. ਭਾਵ- ਆਵਾਗਮਨ (ਗੌਣ). "ਭਉਖੰਡਨੁ ਦੁਖਭੰਜਨੋ." (ਗਉ ਮਃ ੫) "ਡਰੁ ਭ੍ਰਮੁ ਭਉ ਦੂਰਿ ਕਰਿ." (ਮਃ ੪. ਵਾਰ ਸ੍ਰੀ) ਦੇਖੋ, ਭ੍ਰਮਭਉ। ੪. ਭਵਜਲ (ਸੰਸਾਰਸਾਗਰ) ਦਾ ਸੰਖੇਪ. "ਭਉ ਦੁਤਰ ਤਾਰ." (ਗਉ ਮਃ ੪) "ਹਰਿ ਜਪਿ ਭਉਬਿਖਮ ਤਰ." (ਮਃ ੪. ਵਾਰ ਸ੍ਰੀ) ੫. ਸੰ. ਭਾਗ. ਹਿੱਸਾ. "ਇਕੁ ਭਉ ਲਥੀ ਨਾਤਿਆ, ਦੁਇ ਭਾ ਚੜੀਅਸੁ ਹੋਰ." (ਮਃ ੧. ਵਾਰ ਸੂਹੀ)
ਸਰੋਤ: ਮਹਾਨਕੋਸ਼