ਭਉਰਾ
bhauraa/bhaurā

ਪਰਿਭਾਸ਼ਾ

ਸੰ. ਭ੍ਰਮਰ. ਸੰਗ੍ਯਾ- ਫੁੱਲਾਂ ਉੱਪਰ ਭ੍ਰਮਣ ਕਰਨ ਵਾਲਾ ਭੌਰਾ. ਮਧੁਕਰ. "ਭਉਰ ਉਸਤਾਦੁ ਨਿਤ ਭਾਖਿਆ ਬੋਲੇ." (ਸ੍ਰੀ ਮਃ ੧) ੨. ਭਾਵ ਸਾਰਗ੍ਰਾਹੀ ਪੁਰਸ। ੩. ਜੀਵਾਤਮਾ, ਜੋ ਅਨੇਕ ਦੇਹਾਂ ਵਿੱਚ ਭ੍ਰਮਣ ਕਰਦਾ ਹੈ. "ਭਉਰ ਸਿਧਾਇਆ." (ਵਾਰ ਆਸਾ)
ਸਰੋਤ: ਮਹਾਨਕੋਸ਼