ਪਰਿਭਾਸ਼ਾ
ਸੰ. ਭ੍ਰਮਰੀ. ਸੰਗ੍ਯਾ- ਭਉਰੇ (ਮਧੁਕਰ) ਦੀ ਮਦੀਨ। ੨. ਭੁਆਟਣੀ. ਘੁਮੇਰੀ. "ਤਾਜੀ ਭਉਰਿ ਪਿਲੰਗੀ." (ਕਲਕੀ) ਚਿੱਤੇ ਵਾਂਙ ਭ੍ਰਮਰੀ ਖਾਣ ਵਾਲੇ ਘੋੜੇ. "ਗਾਇਕੈ ਗ੍ਵਾਰਨਿ ਲੇਤ ਹੈਂ ਭਉਰੈਂ." (ਕ੍ਰਿਸਨਾਵ) ੩. ਜਲ ਵਿੱਚ ਪਈ ਘੁਮੇਰੀ. ਚਕ੍ਰਿਕਾ। ੪. ਘੋੜੇ ਦੇ ਸ਼ਰੀਰ ਪੁਰ ਚਕ੍ਰਾਕਾਰ ਰੋਮਾਂ ਦਾ ਚਿੰਨ੍ਹ ਸਾਮੁਦ੍ਰਿਕ ਅਨੁਸਾਰ ਇਸ ਦੇ ਅਨੇਕ ਭੇਦ ਅਤੇ ਸ਼ੁਭ ਅਸ਼ੁਭ ਫਲ ਲਿਖੇ ਹਨ। ੫. ਦੇਖੋ, ਭੌਰੀ.
ਸਰੋਤ: ਮਹਾਨਕੋਸ਼