ਭਏ
bhaay/bhāy

ਪਰਿਭਾਸ਼ਾ

ਹੋਏ. ਹੂਏ. (ਸੰ. ਭੂ. ਹੋਣਾ) "ਏਕ ਸਿਵ ਭਏ, ਏਕ ਗਏ, ਏਕ ਫੇਰ ਭਏ." (ਅਕਾਲ) ੨. ਸੰਗ੍ਯਾ- ਭਾਈ. ਭ੍ਰਾਤਾ. "ਲੋਭਤਾ ਕੇ ਜਏ ਹੈਂ, ਕਿ ਮਮਤਾ ਕੇ ਭਏ ਹੈਂ." (ਚਰਿਤ੍ਰ ੨੬੬) ਲਾਲਚ ਕੇ ਪੁਤ੍ਰ ਅਤੇ ਮਮਤਾ ਦੇ ਭਾਈ। ੩. ਕ੍ਰਿ. ਵਿ- ਉੱਪਰ. ਉੱਤੇ. "ਏਕ ਦਿਵਸ ਜਾਨਕਿ ਤ੍ਰਿਯ ਸਿਖਾ। ਭੀਤਿ ਭਏ ਰਾਵਨ ਕਹਿ ਲਿਖਾ." (ਰਾਮਾਵ) ਇਸਤ੍ਰੀਆਂ ਨੂੰ ਸਿਖ੍ਯਾ ਦੇਣ ਲਈ ਰਾਵਣ ਦਾ ਚਿਤ੍ਰ ਸੀਤਾ ਨੇ ਕੰਧ ਉੱਤੇ ਲਿਖਿਆ। ੪. ਸੇ. ਦ੍ਵਾਰਾ. ਕਰਕੇ. ਸਾਥ. ਨਾਲ. "ਮਘਵਾ ਮਨੁ ਵਜ੍ਰ ਭਏ ਨਗ ਮਾਰ੍ਯੋ." (ਕ੍ਰਿਸਨਾਵ) ਵਜ੍ਰ ਨਾਲ ਪਹਾੜ ਚੂਰ ਕੀਤਾ. "ਮੱਤ ਭਈ ਮਦਿਰਾ ਭਏ." (ਚਰਿਤ੍ਰ ੧) ਸ਼ਰਾਬ ਨਾਲ ਮਤਵਾਲੀ ਹੋਈ.
ਸਰੋਤ: ਮਹਾਨਕੋਸ਼