ਪਰਿਭਾਸ਼ਾ
(ਦੇਖੋ, ਭਜ੍ ਧਾ) ਸੰ. ਸੰਗ੍ਯਾ- ਪਰਮਾਤਮਾ. ਵਾਹਿਗੁਰੂ। ੨. ਸੂਰਜ। ੩. ਸ਼ਿਵ। ੪. ਵੀਰਯ. ਸ਼ੁਕ੍ਰ. ਮਨੀ। ੫. ਬਲ। ੬. ਜਸ. ਕੀਰਤਿ। ੭. ਸ਼ੋਭਾ। ੮. ਗ੍ਯਾਨ। ੯. ਵੈਰਾਗ੍ਯ। ੧੦. ਧਰਮ। ੧੧. ਇੱਛਾ। ੧੨. ਯਤਨ ਕੋਸ਼ਿਸ਼। ੧੩. ਮੋਕ੍ਸ਼੍ ਮੁਕ੍ਤਿ। ੧੪. ਭਾਗ੍ਯ. ਨਸੀਬ। ੧੫. ਸੁੰਦਰਤਾ। ੧੬. ਪ੍ਰਸੰਨਤਾ ਆਨੰਦ। ੧੭. ਚੰਦ੍ਰਮਾ। ੧੮. ਅਧਿਕਾਰ. ਰੁਤਬਾ। ੧੯. ਹਿੱਸਾ ਭਾਗ। ੨੦. ਯੋਨਿ. "ਭਗ ਮੁਖਿ ਜਨਮੁ ਵਿਗੋਇਆ." (ਸ੍ਰੀ ਬੇਣੀ) ਭਗ ਅਤੇ ਜ਼ੁਬਾਨ ਦੇ ਰਸ ਵਿੱਚ ਲਗਕੇ ਜਨਮ ਵਿਗਾੜ ਲਿਆ। ੨੧. ਧਨ। ੨੨ ਗੁਰਦਾ। ੨੩ ਭਗਾ ਅਥਵਾ ਭਾਗਾ ਦੀ ਥਾਂ ਭੀ ਭਗ ਸ਼ਬਦ ਆਇਆ ਹੈ- "ਤਮਚਰ (ਚੰਦ੍ਰ) ਦੇ ਭਾਗਾ ਅੰਤ ਲਾਉਣ ਤੋਂ ਚੰਦ੍ਰਭਾਗਾ (ਚਨਾਬ) ਨਦੀ ਸ਼ਬਦ ਬਣਦਾ ਹੈ.
ਸਰੋਤ: ਮਹਾਨਕੋਸ਼
ਸ਼ਾਹਮੁਖੀ : بھگ
ਅੰਗਰੇਜ਼ੀ ਵਿੱਚ ਅਰਥ
genital organ of females, vulva, pudendum, vagina; anus
ਸਰੋਤ: ਪੰਜਾਬੀ ਸ਼ਬਦਕੋਸ਼