ਪਰਿਭਾਸ਼ਾ
ਭਗਤਾਂ ਦੀ ਉਹ ਬਾਣੀ, ਜੋ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਹੈ. ਸ਼੍ਰੀ ਗੁਰੂ ਅਰਜਨਦੇਵ ਜੀ ਨੇ ਇਹ ਸਿੱਧ ਕਰਨ ਲਈ ਕਿ ਸ਼ੂਦ੍ਰ ਅਥਵਾ ਮੁਸਲਮਾਨ ਆਦਿ ਗਿਆਨੀ ਪੁਰਸਾਂ ਦੀ ਬਾਣੀ, ਉੱਚਜਾਤਿ ਵਿੱਚ ਪੈਦਾ ਹੋਏ ਭਗਤਾਂ ਦੀ ਬਾਣੀ ਸਮਾਨ ਦੀ ਪਵਿਤ੍ਰ ਹੈ, ਹੇਠ ਲਿਖੇ ਭਿੰਨ- ਭਿੰਨ ਮਜਹਬ ਅਤੇ ਮਿੱਲਤ ਦੇ ਭਗਤਾਂ ਦੀ ਬਾਣੀ ਗੁਰਬਾਣੀ ਨਾਲ ਮਿਲਾਕੇ ਲਿਖੀ ਹੈ-#ਸੱਤਾ, ਸਧਨਾ, ਸੈਣ, ਸੁੰਦਰ, ਸੂਰਦਾਸ, ਕਬੀਰ, ਜੈਦੇਵ, ਤ੍ਰਿਲੋਚਨ, ਧੰਨਾ, ਨਾਮਦੇਵ, ਪਰਮਾਨੰਦ, ਪੀਪਾ, ਫਰੀਦ, ਬਲਵੰਡ, ਬੇਣੀ, ਭਿੱਖਾ ਆਦਿ ੧੭. ਭੱਟ.¹ ਭੀਖਨ, ਮਰਦਾਨਾ, ਰਵਿਦਾਸ ਅਤੇ ਰਾਮਾਨੰਦ. ਵਿਸ਼ੇਸ ਨਿਰਣਯ ਲਈ ਦੇਖੋ ਗ੍ਰੰਥਸਾਹਿਬ ਸ਼ਬਦ.
ਸਰੋਤ: ਮਹਾਨਕੋਸ਼