ਪਰਿਭਾਸ਼ਾ
ਦੇਖੋ, ਭਗਤਿ. "ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ." (ਮਾਝ ਮਃ ੫) ੨. ਭਕ੍ਤਾ ਭਗਤਿ ਵਾਲੀ. "ਜਿਉ ਪੋਰਖੈ ਘਰਿ ਭਗਤੀ ਨਾਰਿ ਹੈ." (ਸਵਾ ਮਃ ੩) ੩. ਗੋਸਾਈਂ ਸਾਧਾਂ ਦਾ ਇੱਕ ਫਿਰਕਾ, ਜੋ ਕਾਸ਼ੀਰਾਮ ਤੋਂ ਚੱਲਿਆ ਹੈ, ਭਗਤੀਏ ਨਿਰਤਕਾਰੀ ਕਰਕੇ ਭਜਨ ਗਾਉਂਦੇ ਹਨ.¹ "ਭਗਤੀਆਂ ਗਈ ਭਗਤਿ ਭੁੱਲ." (ਭਾਗੁ) ੪. ਦੇਖੋ, ਭਗਤੀ.
ਸਰੋਤ: ਮਹਾਨਕੋਸ਼
ਸ਼ਾਹਮੁਖੀ : بَھگتی
ਅੰਗਰੇਜ਼ੀ ਵਿੱਚ ਅਰਥ
devotion, worship, devotional love of deity; meditation, religious observances
ਸਰੋਤ: ਪੰਜਾਬੀ ਸ਼ਬਦਕੋਸ਼