ਭਗਤੂ ਭਾਈ
bhagatoo bhaaee/bhagatū bhāī

ਪਰਿਭਾਸ਼ਾ

ਉੱਦਮ (ਆਦਮ) ਬੈਰਾੜ ਜੱਟ ਦੇ ਘਰ ਗੁਰੂ ਰਾਮਦਾਸ ਜੀ ਦੇ ਆਸ਼ੀਰਵਾਦ ਤੋਂ ਭਗਤੂ ਦਾ ਜਨਮ ਹੋਇਆ. ਇਹ ਗੁਰੂ ਅਰਜਨਦੇਵ ਦਾ ਸ਼ਿਰੋਮਣਿ ਸਿੱਖ ਸੀ. ਅਮ੍ਰਿਤਸਰ ਬਣਨ ਸਮੇਂ ਇਸ ਨੇ ਵਡੀ ਸੇਵਾ ਕੀਤੀ. ਇਸ ਦੀ ਕੁਲ ਵਿੱਚ ਭਾਈ ਗੁਰਬਖ਼ਸ਼ ਸਿੰਘ ਦੇ ਸੁਪੁਤ੍ਰ ਭਾਈ ਦੇਸੂਸਿੰਘ ਪ੍ਰਤਾਪੀ ਨੇ ਰਿਆਸਤ ਕੈਂਥਲ ਕਾਇਮ ਕੀਤੀ, ਜਿਸ ਦੇ ਲਾਇਕ ਪੋਤੇ ਭਾਈ ਉਦਯਸਿੰਘ ਨੇ ਕਵਿਰਾਜ ਭਾਈ ਸੰਤੋਖ ਸਿੰਘ ਨੂੰ ਦਾਨ ਸਨਮਾਨ ਨਾਲ ਪਾਸ ਰੱਖਕੇ ਗੁਰਪ੍ਰਤਾਪ ਸੂਰਜ ਆਦਿ ਪੁਸਤਕਾਂ ਦੀ ਰਚਨਾ ਕਰਵਾਈ. ਦੇਖੋ, ਉਦਯਸਿੰਘ.#ਭਾਈ ਭਗਤੂ ਜੀ ਦਾ ਦੇਹਾਂਤ ਕਰਤਾਰਪੁਰ ਵਿੱਚ ਹੋਇਆ. ਗੁਰੂ ਹਰਿਰਾਇ ਸਾਹਿਬ ਜੀ ਨੇ ਆਪਣੀ ਹਥੀਂ ਸਸਕਾਰ ਕੀਤਾ.#ਭਾਈ ਸੰਤੋਖਸਿੰਘ ਜੀ ਜਪਟੀਕਾ "ਗੁਰਬਗੰਜਨੀ" ਵਿੱਚ ਵੰਸ਼ਾਵਲੀ ਇਉਂ ਲਿਖਦੇ ਹਨ-#"ਸਿੱਧੂ ਕੁਲ ਤਾਲ ਮੇ ਪ੍ਰਫੁੱਲਿਤ ਕਮਲ ਕਲ#ਗੋਤ ਭੁਲਹਰੀਏ ਮੇ ਦੇਹ ਉਤਪਤਿ ਕੀ,#ਸਤਿਗੁਰੁ ਅਰਜਨ ਸਿਰਜਤ ਸੁਧਾਸਰ#ਜਾਇ ਸੇਵਾ ਲਗਾ੍ਯੋ ਕਰਿ ਲਾਲਸਾ ਸੁਗਤਿ ਕੀ.#ਰਾਜੀ ਹਨਐ ਰਜਾਇ ਮੇ ਰਿਝਾਇ ਹਰਖਾਇ ਉਰ#ਪਾਯੋ ਮਨਭਾਯੋ ਵਰ ਗ੍ਯਾਨਵਾਨ ਮਤਿ ਕੀ,#ਸਕਲ ਜਗਤ ਮੇ ਵਿਦਿਤ ਦਿਨਪ੍ਰਤਿ ਅਤਿ#ਕੀਰਤਿ ਭਗਤ ਭਾਈ ਭਗਤੂ ਭਗਤਿ ਕੀ#ਤਿਨ ਕੋ ਤਨੁਜ ਗੌਰਾ ਬੀਰਨ ਮੇ ਬੀਰ ਗੌਰਾ#ਤੇਜ ਤੁਰਕਾਨ ਤੋਰਾ ਦਲ ਮੋਰਾ ਮਾਰਕੈ,#ਜੰਗ ਮੇ ਨਿਸੰਗ ਬੀਰਰੰਗ ਮੇ ਸੁਰੰਗ ਭਯੋ#ਬਹੁ ਕਰ ਵਾਰ ਕਰਵਾਰ ਕੇ ਪ੍ਰਹਾਰਕੈ,#ਪੌਰਖ ਸੰਭਾਰਕੈ ਸੰਘਾਰਕੈ ਸਮੂਹ ਸਤ੍ਰ#ਹੋਯੋ ਰਖਵਾਰ ਸੰਗ ਗੁਰੁਪਰਿਵਾਰ ਕੈ,#ਤਾਂਕੇ ਸੁਤ ਦ੍ਯਾਲਦਾਸ ਜਗ ਮੇ ਪ੍ਰਕਾਸ਼ ਕੀਨ#ਪ੍ਰੇਮਰਸ ਭੀਨ ਸਦਾ ਅਗਮ ਅਪਾਰ ਕੈ.#ਤਿਨ ਕੇ ਸੁਤ ਗੁਰਬਖਸਿੰਘ ਤਤੁਬੇਤਾ ਮਤਿਧੀਰ,#ਤਿਨ ਤੇ ਦੇਸੂਸਿੰਘ ਭੇ ਦੇਸਪਤੀ ਬਰਬੀਰ.#ਸਾਠ ਸਊਰਨ ਸੰਗ ਲੈ ਕਪਿਥਲ¹ ਲੀਨ ਛੁਰਾਇ,#ਤਹਾਂ ਪਠਾਨ ਕਿ ਪੰਚਸ਼ਤ ਹਤਕਰ ਦਏ ਭਗਾਇ.#ਲਾਲਸਿੰਘ ਤਿਨ ਕੇ ਤਨੁਜ ਮਤਿ ਅਪਾਰ ਗੁਨਵੰਤ,#ਸਭ ਦੇਸਨ ਮੇ ਵਿਦਿਤ ਬਹੁ ਕੁਲਦੀਪਕ ਜਸਵੰਤ.#ਤਾਂਕੇ ਸੁਤ ਉਦੈਸਿੰਘ ਜੈਸੇ ਉਦੈ ਸਿੰਘ ਭਯੋ#ਰਿਦੇ ਕੇ ਮ੍ਰਿਦੁਲ ਧੀਰ ਧਰਬੇ ਕੋ ਧਰ ਸੇ,#ਗੁਨਗ੍ਰਾਹ ਗੁਨਗਾਹ ਗੁਨਗ੍ਰਿਹ ਗੁਨਗੌਰ#ਗੁਰੂਗਿਰਾ ਗੇਯ ਗਤਿਸੰਗ੍ਯ ਗਾਰਗਿਰ ਮੇ,#ਦਸੋ ਦਿਸਿ ਦੌਰੈ ਜਸ ਦਾਨ ਦੈਬੋ ਦਿਨ ਦਿਨ#ਦਾਰਿਦ ਦੁਰਦ ਦਰਬੇ ਕੋ ਸ਼ੇਰ ਦਰਸੇ,#ਬਾਲਬੈਸ ਬਪੁ ਮੇ ਬਿਲੋਕ ਲੋਕ ਬਿਸਮਿਤ#ਬ੍ਰਿੱਧਨ ਸੀ ਬੁੱਧਿ ਮੁਖ ਬਾਰਿਜ ਸਦਰਸੇ." ਦੇਖੋ, ਕੈਥਲ.#ਭਾਈ ਭਗਤੂ ਦੀ ਵੰਸ਼ ਦੇ ਹੁਣ ਰਈਸ ਅਰਨੌਲੀ ਅਤੇ ਸੱਧੂਵਾਲ ਹਨ, ਅਤੇ ਬਹੁਤ ਲੋਕ ਭੁੱਚੋ, ਚੱਕਭਾਈ ਕੇ, ਥੇੜ੍ਹੀ. ਫਕਰਸਰ ਆਦਿ ਵਿੱਚ ਵਸਦੇ ਹਨ.
ਸਰੋਤ: ਮਹਾਨਕੋਸ਼