ਭਠ
bhattha/bhatdha

ਪਰਿਭਾਸ਼ਾ

ਸੰ. ਭ੍ਰਸ੍ਟ੍ਰ. ਸੰਗ੍ਯਾ- ਭੁੰਨਣ ਦੀ ਕੜਾਹੀ. ਉਹ ਪਾਤ੍ਰ. ਜਿਸ ਵਿੱਚ ਰੇਤਾ ਆਦਿ ਪਾਕੇ ਅੰਨ ਭੁੰਨਿਆ ਜਾਵੇ। ੨. ਭ੍ਰਾਸ੍ਟ. ਉਹ ਚੁਰ (ਚੁਲ੍ਹਾ), ਜਿਸ ਪੁਰ ਭ੍ਰਸ੍ਟ੍‌ ਰੱਖਕੇ ਤਪਾਇਆ ਜਾਵੇ. "ਭਠ ਖੇੜਿਆਂ ਦਾ ਰਹਿਣਾ." (ਹਜਾਰੇ ੧੦)
ਸਰੋਤ: ਮਹਾਨਕੋਸ਼