ਭਦ੍ਰ
bhathra/bhadhra

ਪਰਿਭਾਸ਼ਾ

(ਦੇਖੋ, ਭੰਦ੍ਰ ਧਾ) ਸੰ. ਸੰਗ੍ਯਾ- ਮੰਗਲ. ਕੁਸ਼ਲ। ੨. ਸੁਵਰਣ. ਸੋਨਾ. ਦੇਖੋ, ਅਦ੍ਰਸਾਰ ੩। ੩. ਬੈਲ। ੪. ਸ਼ਿਵ। ੫. ਬਲਦੇਵ. ਬਲਭਦ੍ਰ। ੬. ਸੁਮੇਰੁ ਪਰਬਤ। ੭. ਵਿ- ਭਲਾ. ਨੇਕ। ੮. ਸ਼੍ਰੇਸ੍ਟ. ਉੱਤਮ। ੯. ਸੰਗ੍ਯਾ- ਮੁੰਡਨ. ਹਜਾਮਤ. ਦੇਖੋ, ਭਦਣ. "ਭੱਦਰ ਭਰਮ, ਧਰਮ ਕਿਛੁ ਨਾਹੀ." (ਗੁਰਸੋਭਾ) "ਬਿਖਿਆ ਕਿਰਿਆ ਭਦ੍ਰ ਤਿਆਗੋ." (ਗੁਵਿ ੧੦) ੧੦. ਦਸਮਗ੍ਰੰਥ ਵਿੱਚ ਕਿਸੇ ਅਞਾਣ ਲਿਖਾਰੀ ਨੇ ਰੁਦ੍ਰ ਦੀ ਥਾਂ ਭਦ੍ਰ ਸ਼ਬਦ ਲਿਖ ਦਿੱਤਾ ਹੈ- "ਬਰਨ੍ਯੋ ਸਭ ਹੀ ਰਸ ਭਦ੍ਰ ਮਈ ਹੈ." (ਚੰਡੀ ੧) ਸਹੀ ਪਾਠ ਹੈ- "ਰਸ ਰੁਦ੍ਰ ਮਈ ਹੈ." ਰਾਰੇ ਦਾ ਉਂਕੜ ਮਿਲ ਜਾਣ ਤੋਂ ਭ ਬਣ ਗਿਆ ਹੈ। ੧੧. ਡਿੰਗ. ਹਾਥੀ। ੧੨. ਰਾਮਚੰਦ੍ਰ ਜੀ ਦੇ ਦਰਬਾਰ ਦਾ ਇੱਕ ਮਖੌਲੀਆ ਭੰਡ. ਦੇਖੋ, ਸੀਤਾ.
ਸਰੋਤ: ਮਹਾਨਕੋਸ਼