ਭਦ੍ਰਕਾਲੀ
bhathrakaalee/bhadhrakālī

ਪਰਿਭਾਸ਼ਾ

ਦਕ੍ਸ਼੍‍ ਦਾ ਜੱਗ ਨਾਸ਼ ਕਰਨ ਲਈ ਸ਼ਿਵ ਦੀ ਰਚੀ ਹੋਈ ਇੱਕ ਘੋਰ ਦੇਵੀ. ਦੇਖੋ, ਸ਼ੈਵਪੁਰਾਣ, ਵਾਯਵੀਯ ਸੰਹਿਤਾ, ਅਃ ੧੭.¹ ਕਾਲਿਕਾਪੁਰਾਣ ਦੇ ੫੯ਵੇਂ ਅਧ੍ਯਾਯ ਵਿੱਚ ਮਹਿਖਾਸੁਰ ਦੀ ਉਪਾਸ੍ਯ ਦੇਵੀ ਭਦ੍ਰਕਾਲੀ ਲਿਖੀ ਹੈ, ਜਿਸ ਦੀਆਂ ਸੋਲਾਂ ਬਾਹਾਂ ਹਨ. ਮੇਦਿਨੀਪੁਰ ਤੋਂ ਢਾਈ ਮੀਲ ਦੀ ਵਿੱਥ ਤੇ ਭਦ੍ਰ ਕਾਲੀ ਦਾ ਪ੍ਰਸਿੱਧ ਮੰਦਿਰ ਹੈ.
ਸਰੋਤ: ਮਹਾਨਕੋਸ਼