ਭਦ੍ਰਾ
bhathraa/bhadhrā

ਪਰਿਭਾਸ਼ਾ

ਸੰਗ੍ਯਾ- ਕੇਕਯ ਦੇ ਰਾਜਾ ਦੀ ਪੁਤ੍ਰੀ ਅਤੇ ਕ੍ਰਿਸਨ ਜੀ ਦੀਆਂ ਅੱਠਾਂ ਰਾਣੀਆਂ ਵਿੱਚੋਂ ਇੱਕ ਰਾਣੀ, ਜਿਸ ਦੀ ਮੂਰਤਿ ਜਗੰਨਾਥ ਦੇ ਮੰਦਿਰ ਵਿੱਚ ਹੈ. ਇਸ ਦੇ ਉਦਰ ਤੋਂ ਸੰਗ੍ਰਾਮਜਿਤ, ਵ੍ਰਿਹਤਸੇਨ. ਸ਼ੂਰ, ਪ੍ਰਹਰਣ, ਅਰਿਜਿਤ, ਜਯ, ਸੁਭਦ੍ਰ, ਰਾਮ, ਆਯੁ ਅਤੇ ਸਤ੍ਯ ਕ੍ਰਿਸਨ ਜੀ ਦੇ ਪੁਤ੍ਰ ਹੋਏ। ਕਈ ਅਞਾਣ ਲੇਖਕਾਂ ਨੇ ਜਗੰਨਾਥ ਵਿੱਚ ਸੁਭਦ੍ਰਾ ਕ੍ਰਿਸਨ ਜੀ ਦੀ ਭੈਣ ਲਿਖੀ ਹੈ, ਕਿਉਂਕਿ ਭਦ੍ਰਾ ਨਾਮ ਸੁਭਾ ਦਾ ਭੀ ਹੈ। ੨. ਆਕਾਸ਼ਗੰਗਾ. ਮੰਦਾਕਿਨੀ। ੩. ਦੂਜ ਸਪਤਮੀ ਅਤੇ ਦ੍ਵਾਦਸ਼ੀ ਤਿਥੀ¹ ੪. ਗਊ। ੫. ਦੁਰਗਾ। ੬. ਪ੍ਰਿਥਿਵੀ। ੭. ਜ੍ਯੋਤਿਸ ਅਨੁਸਾਰ ਸੱਤਵਾਂ ਕਰਣ. "ਥਿਤਿ ਵਾਰ ਭਦ੍ਰਾ ਭਰਮ." (ਭਾਗੁ) ੮. ਕਾਮਰੂਪ ਦੀ ਇੱਕ ਨਦੀ। ੯. ਹਰੀ ਦੁੱਬ (ਦੂਰ੍‍ਵਾ)
ਸਰੋਤ: ਮਹਾਨਕੋਸ਼