ਪਰਿਭਾਸ਼ਾ
ਸੰ. ਵਿਭੀਸਣ. ਵਿ- ਬਹੁਤ ਭਯਾਵਨਾ. ਅਤਿ ਡਰਾਉਣ ਵਾਲਾ। ੨. ਸੰਗ੍ਯਾ- ਰਾਵਣ ਦਾ ਛੋਟਾ ਭਾਈ, ਜੋ ਸ਼ਿਵ ਦੀ ਸਲਾਹ ਮੰਨਕੇ ਰਾਮਚੰਦ੍ਰ ਜੀ ਦੀ ਸ਼ਰਣ ਨੂੰ ਪ੍ਰਾਪਤ ਹੋਇਆ. ਸ਼੍ਰੀ ਰਾਮ ਨੇ ਰਾਵਣ ਨੂੰ ਮਾਰਕੇ ਵਿਭੀਸਣ ਨੂੰ ਲੰਕਾ ਦਾ ਰਾਜ ਦਿੱਤਾ. "ਲੰਕ ਭਭੀਖਣ ਆਪਿਓ ਹੋ." (ਸੋਰ ਨਾਮਦੇਵ) "ਰਾਜ ਭਭੀਖਨ ਅਧਿਕ ਕਰਿਓ." (ਮਾਰੂ ਨਾਮਦੇਵ)
ਸਰੋਤ: ਮਹਾਨਕੋਸ਼