ਪਰਿਭਾਸ਼ਾ
(ਦੇਖੋ. ਭ੍ਰੀ ਧਾ) ਸੰਗ੍ਯਾ- ਬੋਝ. ਭਾਰ. "ਪਥਰ ਕੀ ਬੇੜੀ ਜੇ ਚੜੈ, ਭਰ ਨਾਲਿ ਬੁਡਾਵੈ." (ਆਸਾ ਅਃ ਮਃ ੧) ੨. ਯੁੱਧ. ਜੰਗ. ਨਿਰੁਕ੍ਤ ਵਿੱਚ ਲਿਖਿਆ ਹੈ ਜਿੱਤਣ ਵਾਲੇ ਨੂੰ ਧਨ ਨਾਲ ਭਰ ਦਿੰਦਾ ਹੈ, ਇਸ ਲਈ ਜੰਗ ਦਾ ਨਾਮ ਭਰ ਹੈ। ੩. ਤੋਲ. ਵਜ਼ਨ. ਪ੍ਰਮਾਣ। ੪. ਵੱਟਾ। ੫. ਸਮੁਦਾਯ. ਗਰੋਹ। ੬. ਅਧਿਕਤਾ. ਜ਼੍ਯਾਦਤੀ। ੭. ਵਿ- ਸਮਾਨ. ਤੁਲ੍ਯ। ੮. ਭਰਨ (ਪਾਲਨ) ਕਰਤਾ। ੪. ਕ੍ਰਿ. ਵਿ- ਪਰ੍ਯਂਤ. ਤੀਕ. ਤੋੜੀ. "ਕੋਸ ਭਰ ਛੋਰ ਸਿਧਾਵਹੁ. (ਗੁਪ੍ਰਸੂ)
ਸਰੋਤ: ਮਹਾਨਕੋਸ਼