ਭਰਤ
bharata/bharata

ਪਰਿਭਾਸ਼ਾ

ਸੰਗ੍ਯਾ- ਤਾਂਬਾ ਪਿੱਤਲ ਆਦਿ ਅਨੇਕ ਧਾਤੁ ਮਿਲਾਕੇ ਬਣਾਈ ਹੋਈ ਮਿਸ਼੍ਰਿਤ ਧਾਤੁ। ੨. ਸੰਚੇ (ਸਾਂਚੇ) ਵਿੱਚ ਪਾਉਣ ਯੋਗ੍ਯ ਦ੍ਰਵ ਪਦਾਰਥ. "ਮੈਨ ਸੁਨਾਰ ਭਰਤ ਜਨੁ ਭਰੀ." (ਚਰਿਤ੍ਰ ੨੯੫)#੩. ਭਰਤੀ. ਟੋਏ ਆਦਿ ਨੂੰ ਪੂਰਣ ਲਈ ਜੋ ਮਿੱਟੀ ਆਦਿ ਵਸਤੁ ਪਾਈ ਜਾਵੇ। ੪. ਸੰ. ਜੁਲਾਹਾ। ੫. ਖੇਤ। ੬. ਨਟ। ੭. ਦਸ਼ਰਥ ਦਾ ਪੁਤ੍ਰ ਰਾਮਚੰਦ੍ਰ ਜੀ ਦਾ ਭਾਈ, ਜੋ ਕੈਕੇਯੀ ਦੇ ਉਦਰ ਤੋਂ ਜਨਮਿਆ. ਇਸ ਦੀ ਇਸਤ੍ਰੀ ਮਾਂਡਵੀ ਅਤੇ ਪੁਤ੍ਰ ਤਕ੍ਸ਼੍‍ ਅਰ ਪੁਸਕਲ ਸਨ। ੮. ਉਹ ਅਗਨਿ, ਜੋ ਯਗ੍ਯ ਅਤੇ ਅਗਨਿਹੋਤ੍ਰ ਲਈ ਸਦਾ ਮਚਦੀ ਰੱਖੀ ਜਾਵੇ। ੯. ਇੱਕ ਮਹਾਤਮਾ ਰਿਖੀ, ਜੋ ਜੜ੍ਹਭਰਤ ਕਰਕੇ ਪ੍ਰਸਿੱਧ ਹੈ। ੧੦. ਰੂਪ ਕਾਵ੍ਯ (ਨਾਟਕ) ਦਾ ਆਚਾਰਯ ਇੱਕ ਰਿਖੀ, ਜਿਸ ਨੇ ਨਾਟਕ ਦੇ ਨਿਯਮ ਬਣਾਏ। ੧੧. ਪੁਰੁਵੰਸ਼ ਦਾ ਚੰਦ੍ਰਵੰਸ਼ੀ ਰਾਜਾ, ਜੋ ਸ਼ਕੁੰਤਲਾ ਦੇ ਪੇਟ ਤੋਂ ਦੁਸ੍ਯੰਤ ਦਾ ਪੁਤ੍ਰ ਸੀ. ਜਿਸ ਦੇ ਨਾਮ ਪੁਰ ਦੇਸ਼ ਦਾ ਨਾਮ ਭਾਰਤ ਹੋਇਆ। ੧੨. ਸੰਗੀਤਸ਼ਾਸਤ੍ਰ ਦਾ ਇੱਕ ਆਚਾਰਯ। ੧੩. ਸੰ. ਭਰ੍‍ਤਾ. ਪਤਿ. "ਜਿਉਤਰੁਨਿ ਭਰਤ ਪਰਾਨ." (ਬਿਲਾ ਅਃ ਮਃ ੫) "ਭਰਤ ਬਿਹੂਨ ਕਹਾਂ ਸੋਹਾਗੁ?" (ਗਉ ਮਃ ੫)
ਸਰੋਤ: ਮਹਾਨਕੋਸ਼

ਸ਼ਾਹਮੁਖੀ : بھرت

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

name of a hero in Ramayana
ਸਰੋਤ: ਪੰਜਾਬੀ ਸ਼ਬਦਕੋਸ਼