ਭਰਦਵਾਜ
bharathavaaja/bharadhavāja

ਪਰਿਭਾਸ਼ਾ

ਵ੍ਰਿਹਸਪਤਿ ਦਾ ਪੁਤ੍ਰ ਇੱਕ ਰਿਖਿ, ਜਿਸ ਦਾ ਨਾਮ ਵਿਤੱਥ ਭੀ ਹੈ. ਮਹਾਭਾਰਤ ਅਤੇ ਵਿਸਨੁਪੁਰਾਣ ਵਿੱਚ ਲਿਖਿਆ ਹੈ, ਕਿ ਉਤਥ੍ਯ ਮੁਨੀ ਦੀ ਇਸਤ੍ਰੀ ਮਮਤਾ ਗਰਭਵਤੀ ਸੀ. ਇਸ ਹਾਲਤ ਵਿੱਚ ਵ੍ਰਿਹਸਪਤਿ ਨੇ ਮਮਤਾ ਨਾਲ ਭੋਗ ਕੀਤਾ. ਗਰਭ ਵਿੱਚ ਇਸਥਿੱਤ ਬੱਚੇ ਨੇ ਵ੍ਰਿਹਸਪਿਤ ਦਾ ਵੀਰਯ ਲੱਤ ਮਾਰਕੇ ਬਾਹਰ ਕੱਢ ਦਿੱਤਾ ਅਰ ਆਖਿਆ ਕਿ ਮੇਰੇ ਹੁੰਦੇ ਹੋਰ ਬੱਚੇ ਦੇ ਠਹਿਰਣ ਦਾ ਇੱਥੇ ਥਾਂ ਨਹੀਂ. ਵ੍ਰਿਹਸਪਤਿ ਨੇ ਗਰਭ ਵਿੱਚ ਇਸਥਿਤ ਬੱਚੇ ਨੂੰ ਸ਼੍ਰਾਪ ਦੇਕੇ ਅੰਨ੍ਹਾ ਕਰ ਦਿੱਤਾ, ਜਿਸ ਤੋਂ ਉਸ ਦਾ ਨਾਮ ਦੀਰਘਤਮਾ ਹੋਇਆ. ਵ੍ਰਿਹਸਪਤਿ ਨੇ ਮਮਤਾ ਨੂੰ ਆਖਿਆ ਕਿ ਮੇਰੇ ਵੀਰਯ ਤੋਂ ਦੂਜੀ ਵਾਰ ਪੈਦਾ ਹੋਏ ਬਾਲਕ ਨੂੰ ਤੂੰ ਭਰ (ਪਾਲਨ ਕਰ). ਇਸ ਲਈ ਨਾਉਂ ਭਰਦ੍ਵਾਜ ਹੋਇਆ.#ਭਰਦ੍ਵਾਜ ਕਈ ਵੇਦਮੰਤ੍ਰਾਂ ਦਾ ਕਰਤਾ ਹੋਇਆ ਹੈ. ਰਾਮਚੰਦ੍ਰ ਜੀ ਦੇ ਸਮੇਂ ਇਹ ਪ੍ਰਯਾਗ ਵਿੱਚ ਰਹਿਂਦਾ ਸੀ. ਭਾਰਦ੍ਵਾਜ ਗੋਤ੍ਰ ਇਸੇ ਤੋਂ ਚੱਲਿਆ ਹੈ. ਪਾਂਡਵਾਂ ਨੂੰ ਸ਼ਸਤ੍ਰਵਿਦ੍ਯਾ ਸਿਖਾਉਣ ਵਾਲਾ ਦ੍ਰੋਣ, ਇਸੇ ਭਰਦ੍ਵਾਜ ਦਾ ਪੁਤ੍ਰ ਸੀ ਦੇਖੋ, ਉਤੱਥ.
ਸਰੋਤ: ਮਹਾਨਕੋਸ਼