ਭਰਨਾਲਿ
bharanaali/bharanāli

ਪਰਿਭਾਸ਼ਾ

ਭਾਰਨਾਲ. ਬੋਝ ਸਾਥ. ਦੇਖੋ, ਭਰ ੧। ੨. ਨਾਲਿ (ਨਦੀਆਂ) ਭਰਕੇ. ਦੇਖੋ, ਅਖਲੀ ਊਡੀ। ੩. ਭਰਨੇ ਵਾਲੀ. ਲਬੇੜਨ (ਆਲੂਦਾ ਕਰਨ) ਵਾਲੀ। ੪. ਸੰ. भृमल- ਭ੍ਰਿਮਲ. ਬੇਹੋਸ਼. ਜੜ੍ਹ. ਅਚੇਤਨ. "ਮਨ ਮੇਰੇ, ਹਉਮੈ ਮੈਲੁ ਭਰਨਾਲਿ." (ਸ੍ਰੀ ਮਃ ੩) ੫. ਗੁਮਰਾਹ। ੬. ਦੇਖੋ, ਭਰਨਾਲ.
ਸਰੋਤ: ਮਹਾਨਕੋਸ਼