ਪਰਿਭਾਸ਼ਾ
ਰਾਣੀ ਮਾਨਕੌਰ ਦੇ ਉਦਰੋਂ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਦਾ ਵਡਾ ਸੁਪੁਤ੍ਰ. ਜਿਸ ਦਾ ਜਨਮ ਸਨ ੧੮੪੦ ਵਿੱਚ ਹੋਇਆ. ਰਾਜਾ ਦੇਵੇਂਦ੍ਰਸਿੰਘ ਨੂੰ ਗੱਦੀਓਂ ਲਾਹੇ ਜਾਣ ਕਾਰਣ ਇਹ ਸਨ ੧੮੪੭ ਵਿੱਚ ਰਾਜ ਸਿੰਘਾਸਨ ਤੇ ਬੈਠਾ. ਇਸ ਨੀਤਿ ਅਤੇ ਧਰਮਪੁਜ ਰਾਜ ਨੇ ਹੋਸ਼ ਸੰਭਾਲਕੇ ਰਿਆਸਤ ਦਾ ਬਹੁਤ ਉੱਤਮ ਪ੍ਰਬੰਧ ਕੀਤਾ ਅਤੇ ਗਵਰਨਮੈਂਟ ਬਰਤਾਨੀਆਂ ਦੀ ਗ਼ਦਰ ਦੇ ਮੌਕੇ ਪੂਰੀ ਸਹਾਇਤਾ ਕਰਕੇ ਨਵਾਂ ਇਲਾਕਾ ਪ੍ਰਾਪਤ ਕੀਤਾ.#ਸ਼ੋਕ ਹੈ ਕਿ ਇਸ ਦੀ ਉਮਰ ਵਡੀ ਨਾ ਹੋਈ. ੯. ਨਵੰਬਰ ਸਨ ੧੮੬੩ ਨੂੰ ਤਪਦਿੱਕ ਰੋਗ ਦੇ ਕਾਰਣ ਨਾਭੇ ਪਰਲੋਕ ਸਿਧਾਰਿਆ. ਦੇਖੋ, ਨਾਭਾ ਅਤੇ ਫੂਲਵੰਸ਼.
ਸਰੋਤ: ਮਹਾਨਕੋਸ਼