ਭਵਭੂਤਿ
bhavabhooti/bhavabhūti

ਪਰਿਭਾਸ਼ਾ

ਸੰ. ਸੰਗ੍ਯਾ- ਭਲਾਈ. ਨੇਕੀ। ੨. ਕੁਸ਼ਲ, ਖੇਮ। ੩. ਸੰਸਕ੍ਰਿਤ ਦਾ ਇੱਕ ਪ੍ਰਸਿੱਧ ਪੰਡਿਤ ਅਤੇ ਕਵੀ, ਜਿਸ ਨੇ ਉੱਤਮ ਨਾਟਕਰਚਨਾ ਕੀਤੀ ਹੈ. ਭਵਭੂਤਿ ਦੇ ਤਿੰਨ ਗ੍ਰੰਥ- ਮਹਾਵੀਰਚਰਿਤ, ਉੱਤਰਰਾਮਚਰਿਤ ਅਤੇ ਮਾਲਤੀਮਾਧਵ ਜਗਤ ਪ੍ਰਸਿੱਧ ਹਨ. ਇਹ ਵਿਦਰਭ ਦੇਸ਼ ਦੇ ਪਦਮਪੁਰ ਨਗਰ ਵਿੱਚ ਰਹਿਣ ਵਾਲੇ ਪਵਿਤ੍ਰਕੀਰ੍‌ਤਿ ਭੱਟ ਦਾ ਪੁਤ੍ਰ ਸੀ. ਭਵਭੂਤਿ ਦੀ ਮਾਤਾ ਦਾ ਨਾਮ ਜਾਤੁਕਰਣੀ ਸੀ. ਇਹ ਕਵੀ ਈਸਵੀ ਅੱਠਵੀਂ ਸਦੀ ਦੇ ਆਰੰਭ ਵਿੱਚ ਕਨੌਜਪਤਿ ਯਸ਼ੋਵਰਮਾ ਦੇ ਦਰਬਾਰ ਦਾ ਭੂਸਣ ਸੀ.
ਸਰੋਤ: ਮਹਾਨਕੋਸ਼