ਭਸਮਾਂਗਦ
bhasamaangatha/bhasamāngadha

ਪਰਿਭਾਸ਼ਾ

ਭਸ੍‍ਮਾਸੁਰ (ਜਿਸ ਦਾ ਦੂਜਾ ਨਾਮ ਵ੍ਰਿਕ ਹੈ) ਸ਼ਿਵ ਦਾ ਭਗਤ ਸੀ. ਸ਼ਿਵ ਨੇ ਇਸ ਨੂੰ ਵਰ ਦਿੱਤਾ ਕਿ ਜਿਸ ਦੇ ਸਿਰ ਤੂੰ ਹੱਥ ਰੱਖੇਂਗਾ, ਉਹ ਭਸਮ ਹੋ ਜਾਊ. ਦੇਖੋ, ਭਾਗਵਤ ਸਕੰਧ ੧੦, ਅਃ ੮੮.#ਭਸਮਾਸੁਰ ਨੇ ਚਾਹਿਆ ਕਿ ਸ਼ਿਵ ਨੂੰ ਭਸਮ ਕਰਕੇ ਪਾਰਵਤੀ ਲੈ ਲਵਾਂ. ਸ਼ਿਵ ਭਸਮ ਹੋਣ ਦੇ ਡਰ ਤੋਂ ਨਠੇ, ਭਸਮਾਸੁਰ ਨੇ ਪਿੱਛਾ ਕੀਤਾ. ਕ੍ਰਿਸਨ ਜੀ ਨੇ ਬ੍ਰਹਮਚਾਰੀ ਦਾ ਰੂਪ ਧਾਰਕੇ ਭਸਮਾਸੁਰ ਨੂੰ ਭੁਲੇਖੇ ਵਿੱਚ ਦੇ ਕੇ ਉਸ ਦੇ ਹੀ ਸਿਰ ਪੁਰ ਉਸ ਦਾ ਹੱਥ ਰਖਵਾ ਕੇ ਭਸਮ ਕਰ ਦਿੱਤਾ.#ਇਹ ਕਥਾ ਇੱਕ ਹੋਰ ਤਰਾਂ ਭੀ ਲਿਖੀ ਹੈ, ਜਿਸ ਦਾ ਅਨੁਵਾਦ ਦਸਮਗ੍ਰੰਥ ਵਿੱਚ ਹੈ ਕਿ ਸ਼ਿਵ ਨੂੰ ਬਚਾਉਣ ਲਈ ਪਾਰਵਤੀ ਨੇ ਭਸਮਾਸੁਰ ਨੂੰ ਆਖਿਆ ਕਿ ਤੂੰ ਭੁੱਲ ਵਿੱਚ ਹੈਂ. ਸ਼ਿਵ ਦੇ ਵਰ ਨਾਲ ਤੂੰ ਕਿਸੇ ਨੂੰ ਭਸਮ ਨਹੀਂ ਕਰ ਸਕਦਾ, ਜਰਾ ਆਪਣੇ ਸਿਰ ਪੁਰ ਹੱਥ ਰੱਖਕੇ ਤਾਂ ਦੇਖ, ਜੇ ਇੱਕ ਰੋਮ ਭੀ ਭਸਮ ਹੋਸਕੇ! ਕਾਮਮੋਹਿਤ ਨੇ ਜਦ ਆਪਣੇ ਸਿਰ ਪੁਰ ਹੱਥ ਰੱਖਿਆ, ਉਸੇ ਵੇਲੇ ਖਾਕ ਦੀ ਢੇਰੀ ਹੋ ਗਿਆ.#"ਭਸਮਾਂਗਦ ਦਾਨੋ ਬਡੋ ਭੀਮਪੁਰੀ ਕੇ ਮਾਹਿ ×××#ਯੌਂ ਵਰਦਾਨ ਰੁਦ੍ਰ ਤੇ ਲਯੋ ×××#ਜਾਂਕੈ ਸਿਰ ਪਰ ਹਾਥ ਲਗਾਵੈ।#ਜਰ ਬਰ ਭਸਮ ਸੁ ਨਰ ਹਨਐਜਾਵੈ ×××#ਤਿਨ ਗੌਰੀ ਕੋ ਰੂਪ ਨਿਹਾਰ੍ਯੋ ×××#ਸ਼ਿਵ ਕੇ ਸੀਸ ਹਾਥ ਮੈ ਧਰਹੋਂ।#ਛਿਨ ਮਹਿ ਯਾਂਹਿ ਭਸਮ ਕਰਡਰਹੋਂ ×××#ਪ੍ਰਥਮ ਹਾਥ ਨਿਜ ਸਿਰ ਪਰ ਧਰੋ।#ਲਹਿਹੋਂ ਏਕ ਕੇਸ ਜਬ ਜਰੋ ×××#ਹਾਥ ਆਪਨੇ ਸਿਰ ਪਰ ਧਰ੍ਯੋ।#ਛਿਨਿਕ ਬਿਖੈ ਮੂਰਖ ਜਰਗਯੋ."#(ਚਰਿਤ੍ਰ ੧੪੧)
ਸਰੋਤ: ਮਹਾਨਕੋਸ਼