ਪਰਿਭਾਸ਼ਾ
ਇਹ ਖਤ੍ਰੀ, ਸੈਦਪੁਰ (ਏਮਨਾਬਾਦ) ਦੇ ਹਾਕਿਮ ਜਾਲਿਮਖ਼ਾਨ ਦਾ ਅਹਿਲਕਾਰ, ਭਾਰੀ ਰਿਸ਼ਵਤਖ਼ੋਰ ਸੀ. ਇੱਕ ਵਾਰ ਇਸ ਨੇ ਬ੍ਰਹਮਭੋਜ ਕੀਤਾ. ਉਸ ਸਮੇਂ ਗੁਰੂ ਨਾਨਕਦੇਵ ਲਾਲੋ ਤਖਾਣ ਦੇ ਘਰ ਠਹਿਰੇ ਹੋਏ ਸਨ. ਜਦ ਸਤਿਗੁਰੂ ਜੀ ਇਸ ਦਾ ਨਿਉਂਦਾ ਨਾ ਮੰਨਕੇ ਭੋਜਨ ਕਰਨ ਨਾ ਗਏ, ਤਦ ਇਸ ਨੇ ਆਪਣਾ ਅਪਮਾਨ ਸਮਝਕੇ ਗੁਰੂ ਜੀ ਨੂੰ ਹੁਕੂਮਤ ਨਾਲ ਤਲਬ ਕੀਤਾ. ਗੁਰੂ ਸਾਹਿਬ ਨੇ ਭਰੀ ਸਭਾ ਵਿੱਚ ਭਾਗੋ ਦਾ ਅੰਨ ਲਹੂ ਅਤੇ ਲਾਲੋ ਦਾ ਦੁੱਧ ਸਿੱਧ ਕਰਕੇ ਸ਼ੁਭ ਸਿਖ੍ਯਾ ਦਿੱਤੀ.
ਸਰੋਤ: ਮਹਾਨਕੋਸ਼