ਭਾਨਨਾ
bhaananaa/bhānanā

ਪਰਿਭਾਸ਼ਾ

ਕ੍ਰਿ- ਭੰਨਣਾ. ਤੋੜਨਾ. ਭਗ੍ਨ ਕਰਨਾ. "ਭਾਨ ਕੇ ਸਮਾਨ ਤੇਜ ਬੈਰਿਨ ਕੋ ਭਾਨ ਜਗ, ਭਾਨ ਭਾਨ ਡਾਰੇ ਰਹੀ ਤਿਨ ਮੁਖ ਭਾ ਨ ਹੈ." (ਗ੍ਹਾਲ) ਭਾਨੁ (ਸੂਰਜ) ਸਮਾਨ ਦਸ਼ਮੇਸ਼ ਦੀ ਤਲਵਾਰ ਦਾ ਤੇਜ ਵੈਰੀਆਂ ਨੂੰ ਭਾਨ (ਪ੍ਰਤੀਤ) ਹੁੰਦਾ ਹੈ, ਅਤੇ ਉਨ੍ਹਾਂ ਨੂੰ ਭੰਨ ਭੰਨਕੇ ਮੈਦਾਨਜੰਗ ਵਿੱਚ ਸਿੱਟ ਰਹੀ ਹੈ ਅਰ ਵੈਰੀਆਂ ਦੇ ਮੁਖ ਪੁਰ ਭਾ (ਸ਼ੋਭਾ) ਨਹੀਂ ਹੈ.
ਸਰੋਤ: ਮਹਾਨਕੋਸ਼