ਪਰਿਭਾਸ਼ਾ
ਸ਼੍ਰੀ ਗੁਰੂ ਅਮਰਦੇਵ ਜੀ ਦੀ ਸੁਪੁਤ੍ਰੀ ਜਿਸ ਦਾ ਜਨਮ ੨੧. ਮਾਘ ਸੰਮਤ ੧੫੯੧ ਨੂੰ ਬਾਸਰਕੇ ਹੋਇਆ. ੨੨ ਫੱਗੁਣ ਸੰਮਤ ੧੬੧੦ ਨੂੰ ਗੁਰੂ ਰਾਮਦਾਸ ਜੀ ਨਾਲ ਵਿਆਹ ਹੋਇਆ. ਇਸ ਦੇ ਉਦਰ ਤੋਂ ਪ੍ਰਿਥੀਚੰਦ, ਮਹਾਦੇਵ ਅਤੇ ਗੁਰੂ ਅਰਜਨ ਜੀ ਤਿੰਨ ਪੁਤ੍ਰ ਹੋਏ. ਸੰਮਤ ੧੬੫੫ ਵਿੱਚ ਗੋਇੰਦਵਾਲ ਦੇਹਾਂਤ ਹੋਇਆ. ਇਹ ਪਿਤਾ ਦੀ ਸੇਵਾ ਕਰਨ ਅਤੇ ਸਿੱਖੀ ਦੇ ਨਿਯਮਾਂ ਦੇ ਪਾਲਨ ਵਿੱਚ ਅਦੁਤੀ ਸੀ. ਇਸੇ ਦੀ ਸੇਵਾ ਤੋਂ ਰੀਝਕੇ ਗੁਰੂ ਅਮਰਦੇਵ ਨੇ ਸੋਢਿ ਵੰਸ਼ ਵਿੱਚ ਗੁਰੁਤਾ ਰਹਿਣ ਦਾ ਵਰ ਦਿੱਤਾ ਸੀ.
ਸਰੋਤ: ਮਹਾਨਕੋਸ਼