ਭਾਯ
bhaaya/bhāya

ਪਰਿਭਾਸ਼ਾ

ਸੰਗ੍ਯਾ- ਭਾਉ. ਨਿਰਖ. ਮੁੱਲ। ੨. ਭਾਵ, ਪ੍ਰੇਮ। ੩. ਭ੍ਰਾਤਾ. ਭਾਈ. "ਤਾਤ ਮਾਤ ਨ ਭਾਯੰ." (ਵਿਚਿਤ੍ਰ) ੪. ਭਾਵ ਚਿੱਤ ਦੇ ਭਾਵ ਪ੍ਰਗਟ ਕਰਨ ਲਈ ਅੰਗਾਂ ਦੀ ਹਰਕਤ. "ਕਰ ਕਰ ਭਾਯੰ ਤ੍ਰਿਯ ਬਰ ਨਾਚੈਂ." (ਅਜਰਾਜ)
ਸਰੋਤ: ਮਹਾਨਕੋਸ਼