ਪਰਿਭਾਸ਼ਾ
ਵਿ- ਭਰਤ ਨਾਲ ਹੈ ਜਿਸ ਦਾ ਸੰਬੰਧ. ਭਰਤ ਦਾ। ੨. ਸੰਗ੍ਯਾ- ਰਾਜਾ ਭਰਤ ਦੇ ਨਾਮ ਪੁਰ ਹੈ ਜਿਸ ਦੇਸ਼ ਦਾ ਨਾਮ. ਹਿੰਦੁਸਤਾਨ. ਦੇਖੋ, ਭਰਤ ਅਤੇ ਭਾਰਤਵਰਸ। ੩. ਭਰਤਵੰਸ਼ੀ ਰਾਜਿਆਂ ਦਾ ਹੈ ਵਰਣਨ ਜਿਸ ਗ੍ਰੰਥ ਵਿੱਚ, ਮਹਾਭਾਰਤ, ਇਹ ਵ੍ਯਾਸ ਕ੍ਰਿਤ ੧੮. ਪਰਵਾਂ ਦਾ ਇੱਕ ਲੱਖ ਸ਼ਲੋਕ ਦਾ ਗ੍ਰੰਥ ਹੈ। ੪. ਭਰਤ ਮੁਨਿ ਦਾ ਰਚਿਆ ਨਾਟਕ.
ਸਰੋਤ: ਮਹਾਨਕੋਸ਼