ਪਰਿਭਾਸ਼ਾ
ਸੰਗ੍ਯਾ- ਖ਼ਿਆਲ. ਸੰਕਲਪ. "ਆਪਨੋ ਭਾਵਨੁ ਕਰਿ. ਮੰਤ੍ਰਿਨ ਦੂਸਰੋ ਧਰਿ." (ਸਵੈਯੇ ਸ੍ਰੀ ਮੁਖਵਾਕ ਮਃ ੫) "ਭਾਵਨੁ ਤਿਆਗਿਓ ਰੀ ਤਿਆਗਿਓ." (ਗਉ ਮਃ ੫) "ਭਾਵਨੁ ਦੁਬਿਧਾ ਦੂਰਿਟਰਹੁ." (ਬਿਲਾ ਮਃ ੫) ੨. ਭਾਵਨਾ. ਸ਼੍ਰੱਧਾ. "ਭਾਵਨ ਕੋ ਹਰਿਰਾਜਾ." (ਸੋਰ ਰਵਿਦਾਸ) "ਭਾਵਨੀ ਸਾਧਸੰਗੇਣ ਲਭੰਤੰ." (ਗਾਥਾ) ੩. ਧ੍ਯਾਨ. ਚਿੰਤਨ. "ਭਾਵਨ ਪਾਤੀ ਤ੍ਰਿਪਤ ਕਰੈ." (ਸੂਹੀ ਮਃ ੧) ੪. ਭਾਵ ਦੇ ਅਨੁਸਾਰ ਅਭ੍ਯਾਸ. ਅ਼ਮਲ. "ਸੁਹੇਲਾ ਕਹਨੁ ਕਹਾਵਨੁ। ਤੇਰਾ ਬਿਖਮੁ ਭਾਵਨੁ." (ਸ੍ਰੀ ਮਃ ੫) ੫. ਵਿ- ਭਾਵਨੀਯ. ਭਾਉਣ ਵਾਲਾ. ਪਿਆਰਾ. "ਭਾਵਨ ਨਾਹਿ ਹਹਾ ਘਰ ਮਾਈ." (ਕ੍ਰਿਸਨਾਵ)
ਸਰੋਤ: ਮਹਾਨਕੋਸ਼