ਭਾਵਿਕ
bhaavika/bhāvika

ਪਰਿਭਾਸ਼ਾ

(ਸਮੇਂ ਦੀ ਹਾਲਤ ਪ੍ਰਗਟ ਕਰਨ ਵਾਲਾ). ਬੀਤਚੁਕੇ ਅਰ ਆਉਣ ਵਾਲੇ ਸਮੇਂ ਦਾ ਵਰਤਮਾਨ ਵਿੱਚ ਵਰਣਨ "ਭਾਵਿਕ" ਅਲੰਕਾਰ ਹੈ.#ਭੂਤ ਭਵਿਸ਼੍ਯਤ ਕੀ ਜੋ ਬਾਤ,#ਵਰਤਮਾਨ ਮੇ ਕਹਿ ਵਿਖ੍ਯਾਤ,#ਤਹਿਂ ਭਾਵਕ ਭੂਸਣ ਹਨਐਜਾਯ,#ਐਸੇ ਕਹੈਂ ਗ੍ਰੰਥ ਸਮੁਦਾਯ.#(ਗਰਬਗੰਜਨੀ)#ਉਦਾਹਰਣ-#ਆਦਿ ਸਚੁ, ਜੁਗਾਦਿ ਸਚੁ,#ਹੈ ਭੀ ਸਚੁ, ਨਾਨਕ ਹੋਸੀ ਭੀ ਸਚੁ.#(ਜਪੁ)#ਗੁਣ ਏਹੋ, ਹੋਰੁ ਨਾਹੀ ਕੋਇ,#ਨਾਕੋ ਹੋਆ, ਨਾ ਕੋ ਹੋਇ.#(ਆਸਾ ਮਃ ੧)#ਜਿਨਿ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰ,#ਸੇ ਸਿਰ ਕਾਤੀ ਮੰਨੀਅਨਿ ਗਲ ਵਿਚਿ ਆਵੈ ਧੂੜਿ,#ਮਹਿਲਾ ਅੰਦਰਿ ਹੋਈਆ. ਹੁਣਿ ਬਹਣਿ ਨ ਮਿਲਨਿ ਹਦੂਰਿ.#(ਆਸਾ ਅਃ ਮਃ ੧)#ਕਹਾਂ ਸੁ ਭਾਈ ਮੀਤ ਹੈ, ਦੇਖੁ ਨੈਨਪਸਾਰਿ,#ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ.#(ਬਿਲਾ ਮਃ ੫)#ਇਕ ਦਿਨ ਸੋਵਨ ਹੋਇਗੋ ਲਾਂਬੇ ਗੋਡ ਪਸਾਰਿ.#(ਸ. ਕਬੀਰ)#ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ,#ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੈ ਪ੍ਰਮਰਾਇ.#(ਸਵਾ ਮਃ ੫)#ਨਾਮੁ ਧਿਆਇਨਿ ਸਾਜਨਾ ਜਨਮਪਦਾਰਥੁ ਜੀਤਿ,#ਨਾਨਕ ਧਰਮ ਐਸੇ ਚਵਹਿ, ਕੀਤੋ ਵਭਨੁ ਪੁਨੀਤ.#(ਸਵਾ ਮਃ ੫)#ਬੀਤੇ ਹੈਨ ਹੋਂਹ ਪੰਥ ਬਹੁਤ ਟਹਿਲ ਸਿੰਘ#ਸ਼੍ਰੀ ਗੁਬਿੰਦਸਿੰਘ ਸਿੰਘਪੰਥ ਸੇ ਨ ਜਾਨਿਯੇ.#(ਅਲੰਕਾਰ ਸਾਗਰਸੁਧਾ)
ਸਰੋਤ: ਮਹਾਨਕੋਸ਼