ਭਿਖ
bhikha/bhikha

ਪਰਿਭਾਸ਼ਾ

ਸੰ. भिक्ष्- ਰਿਕ੍‌. ਧਾ- ਮੰਗਣਾ, ਯਾਚਨਾ ਕਰਨੀ, ਥਕਣਾ, ਪੈਦਾ ਕਰਨਾ। ੨. ਭਿਕ੍ਸ਼ਾ, ਸੰਗ੍ਯਾ- ਮੰਗਣਾ. ਯਾਚਨਾ. "ਮੰਨੈ ਨਾਨਕ ਭਵਹਿ ਨ ਭਿਖ." (ਜਪੁ) ਮੰਗਣ ਲਈ ਨਹੀਂ ਦਰ ਬਦਰ ਫਿਰਦਾ। ੩. ਭਵਿਸ਼੍ਯ ਵਾਸਤੇ ਭੀ ਭਿਖ ਸ਼ਬਦ ਆਇਆ ਹੈ. "ਸਦਾ ਸਮਾਲੈ ਭਿਖ." (ਗੁਪ੍ਰਸੂ) ਅੱਗਾ ਯਾਦ ਰਖੇ.
ਸਰੋਤ: ਮਹਾਨਕੋਸ਼