ਭੀਜਨਾ
bheejanaa/bhījanā

ਪਰਿਭਾਸ਼ਾ

ਕ੍ਰਿ- ਭਿੱਜਣਾ. ਜਲ ਨਾਲ ਤਰ ਹੋਣਾ। ੨. ਪਸੀਜਣਾ. ਰੀਝਣਾ. "ਆਪੇ ਸੁਣਿ ਸੁਣਿ ਭੀਜਾ ਹੇ." (ਮਾਰੂ ਸੋਲਹੇ ਮਃ ੫) ੩. ਦ੍ਰਵਣਾ. ਚਿੱਤ ਦਾ ਕੋਮਲ ਹੋਣਾ. "ਸਬਦਿ ਨ ਭੀਜੈ ਸਾਕਤਾ." (ਸ੍ਰੀ ਮਃ ੧)
ਸਰੋਤ: ਮਹਾਨਕੋਸ਼