ਭੁਸਥਲਾ
bhusathalaa/bhusadhalā

ਪਰਿਭਾਸ਼ਾ

ਗੁਰੂ ਗੋਬਿੰਦਸਿੰਘ ਸਾਹਿਬ ਪਟਨੇ ਤੋਂ ਆਨੰਦਪੁਰ ਨੂੰ ਆਉਂਦੇ ਜਦ ਲਖਨੌਰ ਵਿਰਾਜੇ, ਤਦ ਇੱਕ ਦਿਨ ਸ਼ਿਕਾਰ ਖੇਡਦੇ ਭੁਸਥਲੇ ਦੇ ਥੇਹ ਘੋੜੇ ਤੇ ਚੜੇ੍ਹ ਹੋਏ ਕੁਝ ਸਮਾਂ ਠਹਿਰੇ ਸਨ. "ਗ੍ਰਾਮ ਭੁਸਥਲੇ ਕੋ ਵਡ ਥੇਹ। ਠਾਢੇ ਭਏ ਜਾਇ ਸੁਖਗ੍ਰੇਹ." (ਗੁਪ੍ਰਸੂ)
ਸਰੋਤ: ਮਹਾਨਕੋਸ਼