ਭੇਟ ਕਰਨਾ
bhayt karanaa/bhēt karanā

ਪਰਿਭਾਸ਼ਾ

ਕ੍ਰਿ- ਦੇਵਤਾ ਅਥਵਾ ਪੂਜ੍ਯ ਪੁਰਖ ਦੇ ਅੱਗੇ ਕੋਈ ਵਸਤੁ ਅਰਪਣ ਕਰਨੀ. ਉਪਹਾਰ ਪੇਸ਼ ਕਰਨ ਦੀ ਕ੍ਰਿਯਾ। ੨. ਭੇਟਾ ਕਰਨਾ. ਅਰਦਾਸ ਕਰਕੇ ਪ੍ਰਸਾਦ ਆਦਿ ਵਸ੍ਤੂ ਨੂੰ ਅਕਾਲ ਅੱਗੇ ਅਰਪਣ ਕਰਨਾ. "ਭੇਟ ਕਿਯੇ ਬਿਨ ਕਛੁ ਮੁਖ ਪਾਵੈ." (ਤਨਾਮਾ) ੩. ਵਾਹਗੁਰੂ ਸ਼ਬਦ ਕਹਿਕੇ ਪ੍ਰਸਾਦ ਵਿੱਚ ਕ੍ਰਿਪਾਨ ਫੇਰਨੀ. ਇਹ ਰੀਤਿ ਦਸ਼ਮੇਸ਼ ਦਾ ਅਨੁਕਰਣ ਹੈ. ਨੌ ਸਤਿਗੁਰਾਂ ਅੱਗੇ ਜੋ ਪ੍ਰਸਾਦ ਪੇਸ਼ ਕੀਤਾ ਜਾਂਦਾ ਸੀ, ਉਸ ਵਿੱਚੋਂ ਗੁਰੂ ਸਾਹਿਬ ਕੁਝ ਆਪ ਲੈਕੇ ਬਾਕੀ ਸੰਗਤ ਵਿੱਚ ਵਰਤਾਉਣ ਲਈ ਹੁਕਮ ਦਿੰਦੇ ਸਨ. ਕਲਗੀਧਰ ਹੱਥ ਨਾਲ ਪਸਾਦ ਚੁੱਕਣ ਦੀ ਥਾਂ ਸਰਬਲੋਹ ਦੇ ਤੀਰ ਨਾਲ ਥੋੜਾ ਉਠਾ ਲੈਂਦੇ ਸਨ. ਕਦੇ ਹੱਥ ਵਿੱਚ ਕ੍ਰਿਪਾਨ ਹੁੰਦੀ ਤਾਂ ਉਸ ਨਾਲ ਅੰਗੀਕਾਰ ਕਰਦੇ. ਹਜੂਰਸਾਹਿਬ (ਅਬਿਚਲਨਗਰ) ਹੁਣ ਭੀ ਪ੍ਰਸਾਦ ਤੀਰ ਨਾਲ ਹੀ ਅੰਗੀਕਾਰ ਹੁੰਦਾ ਹੈ.
ਸਰੋਤ: ਮਹਾਨਕੋਸ਼