ਪਰਿਭਾਸ਼ਾ
ਸੰ. ਮਯਾ- ਸੰਗ੍ਯਾ- ਪ੍ਰਸਾਦ. ਕ੍ਰਿਪਾ. ਮਿਹਰਬਾਨੀ. "ਕਰਿ ਅਪੁਨੀ ਧਰਿ ਮਇਆ." (ਸ੍ਰੀ ਮਃ ੫) "ਤਿਨ ਸੰਗਤਿ ਹਰਿ ਮੇਲਹੁ, ਕਰਿ ਮਇਆ." (ਮਲਾ ਮਃ ੪) ੨. ਸੰ. ਮਯ (मय) ਸ਼ਬਦ ਜਦ ਦੂਜੇ ਨਾਲ ਮਿਲਦਾ ਹੈ, ਤਦ ਇਸ ਦਾ ਅਰਥ ਹੁੰਦਾ ਹੈ ਮਿਲਿਆ ਹੋਇਆ. ਬਣਿਆ ਹੋਇਆ. ਤਦ੍ਰਪ (ਤਨਮਯ). "ਸਾਚੇ ਸੂਚੇ ਏਕਮਇਆ." (ਸਿਧਗੋਸਟਿ) ੩. ਦੇਖੋ, ਦਇਆ ਮਇਆ। ੪. ਮਾਯਾ ਵਾਸਤੇ ਭੀ ਮਇਆ ਸ਼ਬਦ ਆਇਆ ਹੈ. "ਜੋ ਦੀਸੈ ਸਭ ਤਿਸਹਿ ਮਇਆ." (ਰਾਮ ਅਃ ਮਃ ੧)
ਸਰੋਤ: ਮਹਾਨਕੋਸ਼