ਪਰਿਭਾਸ਼ਾ
ਸੰ. ਸੰਗ੍ਯਾ- ਫੁੱਲ ਦਾ ਰਸ. ਪੁਸਪ ਦਾ ਸ਼ਹਿਦ. "ਹਰਿ ਚਰਣਕਵਲ ਮਕਰੰਦ ਲੋਭਿਤ ਮਨੋ." (ਸੋਹਿਲਾ) ੨. ਫੁੱਲ ਦੀ ਤਰੀ। ੩. ਜਲ. "ਘਣ ਉਨਵਿ ਵੁਠੇ ਜਲਿ ਥਲਿ ਪੂਰਿ ਰਹਿਆ ਮਕਰੰਦ ਜੀਉ." (ਰਾਮ ਮਃ ੫. ਰੁਤੀ) ੪. ਭ੍ਰਮਰ. ਭੌਰਾ. "ਮੁਰਾਰਿ ਮਨ ਮ਼ਕਰੰਦ." (ਗੂਜ ਅਃ ਮਃ ੫) ੫. ਦੇਖੋ, ਸਵੈਯੇ ਦਾ ਰੂਪ ੨੫.
ਸਰੋਤ: ਮਹਾਨਕੋਸ਼