ਮਛੁ
machhu/machhu

ਪਰਿਭਾਸ਼ਾ

ਸੰ. मत्स्य. ਮਤ੍‌ਸ੍ਯ. ਸੰਗ੍ਯਾ- ਮੱਛ. ਮਤ੍‌ਸ੍ਯਾ. ਮੱਛੀ. "ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ, ਮਛ ਪਇਆਲੇ." (ਜਪੁ) ਸ੍ਵਰਗ ਵਿੱਚ ਅਪਸਰਾ ਅਤੇ ਪਾਤਾਲ ਵਿੱਚ ਮੱਛ ਗਾਵਹਿਂ।#੨. ਮਤਸ੍ਯ (ਮੱਛ) ਅਵਤਾਰ. "ਦੈ ਕੋਟਿਕ ਦਛਨਾ ਕ੍ਰੋਰ ਪ੍ਰਦਛਨਾ ਆਨ ਸੁ ਮਛ ਕੇ ਪਾਇ ਪਰੇ." (ਮੱਛਾਵ) ਦੇਖੋ, ਮਤਸ੍ਯ ਅਵਤਾਰ। ੩. ਮਧ੍ਯਲੋਕ (ਮਰ੍‍ਤ੍ਯ ਲੋਕ) ਲਈ ਭੀ ਮਛ ਸ਼ਬਦ ਆਇਆ ਹੈ. "ਨਾ ਤਦ ਸੁਰਗੁ ਮਛੁ ਪਇਆਲਾ." (ਮਾਰੂ ਸੋਲਹੇ ਮਃ ੧) "ਸੁਰਗਿ ਮਛਿ ਪਇਆਲਿ ਜੀਉ." (ਸ੍ਰੀ ਮਃ ੫. ਜੋਗੀ ਅੰਦਰਿ) ਸ੍ਵਰਗ ਵਿੱਚ, ਮਰ੍‍ਤ੍ਯਲੋਕ ਵਿੱਚ ਅਤੇ ਪਾਤਾਲ ਵਿੱਚ.
ਸਰੋਤ: ਮਹਾਨਕੋਸ਼