ਪਰਿਭਾਸ਼ਾ
ਸੰ. ਮਤ੍ਸ੍ਯੇਂਦ੍ਰ ਨਾਥ, ਗੋਰਖਨਾਥ ਦਾ ਗੁਰੂ ਇੱਕ ਪ੍ਰਸਿੱਧ ਜੋਗੀ, ਜਿਸ ਦੀ ਉਤਪੱਤੀ ਸ਼ਿਵ ਦੇ ਵੀਰਯ ਦ੍ਵਾਰਾ ਮੱਛੀ ਦੇ ਪੇਟ ਤੋਂ ਲਿਖੀ ਹੈ.#ਯੋਗਗ੍ਰੰਥਾਂ ਵਿੱਚ ਕਥਾ ਹੈ ਕਿ ਸ਼ਿਵ ਦਾ ਉਪਦੇਸ਼ ਸੁਣਕੇ ਇੱਕ ਮੱਛ ਗ੍ਯਾਨੀ ਹੋਗਿਆ, ਅਰ ਮਹਾਦੇਵ ਨੇ ਉਸ ਦੀ ਦੋਹ ਮਨੁੱਖ ਦੀ ਕਰਦਿੱਤੀ. ਦਸਮਗ੍ਰੰਥ ਵਿੱਚ ਇਸ ਦੇ ਨਾਮ ਮਛਿੰਦ੍ਰ, ਮਛੰਦਰ ਭੀ ਹਨ. "ਮੱਛ ਸਹਿਤ ਮਛਿੰਦ੍ਰ ਜੋਗੀ ਬਾਂਧ ਜਾਰ ਮਝਾਰੁ." (ਪਾਰਸਾਵ)
ਸਰੋਤ: ਮਹਾਨਕੋਸ਼