ਮਜੂਰੀ
majooree/majūrī

ਪਰਿਭਾਸ਼ਾ

ਫ਼ਾ. [مزوُری] ਮਜ਼ਦੂਰੀ. ਸੰਗ੍ਯਾ- ਮਜ਼ਦੂਰ ਦੀ ਕ੍ਰਿਯਾ। ੨. ਉਜਰਤ. ਮਿਹਨਤਾਨਾ. "ਬਿਨੁ ਮਜੂਰੀ ਭਾਰੁ ਪਹੁਚਾਵਣਿਆ." (ਮਾਝ ਅਃ ਮਃ ੩) "ਮਸਕਤਿ ਲਹਹੁ ਮਜੂਰੀਆ." (ਮਃ ੧. ਵਾਰ ਸੂਹੀ) ਦੇਖੋ, ਮਜੂਰ.
ਸਰੋਤ: ਮਹਾਨਕੋਸ਼

MAJÚRÍ

ਅੰਗਰੇਜ਼ੀ ਵਿੱਚ ਅਰਥ2

s. f, Corruption of the Persian word Mazdúrí. Labor, work, the hire of a labourer:—majúrí karní, mihnat majúrí karní, v. a. To labour, to work:—peṭ pálne laí mihṉat majúrí karní, v. a. To labour for a living.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ