ਮਝੀਹ
majheeha/majhīha

ਪਰਿਭਾਸ਼ਾ

ਮਧ੍ਯ. ਵਿੱਚ ਭੀਤਰ. ਅੰਦਰ. "ਹਠ ਮਝਾਹੂ ਮਾਪਿਰੀ." (ਸ੍ਰੀ ਛੰਤ ਮਃ ੫) ਮੇਰਾ ਪਿਆਰਾ ਹੱਟ (ਦਿਲ) ਅੰਦਰ ਹੈ. "ਡਿਠਾ ਹਭ ਮਝਾਹਿ." (ਮਃ ੫. ਵਾਰ ਮਾਰੂ ੨) "ਬਿਮਲ ਮਝਾਰਿ ਬਸਸਿ ਨਿਰਮਲ ਜਲ." (ਮਾਰੂ ਮਃ ੧) "ਮਨਮੁਖ ਭਰਮੈ ਮਝਿ ਗੁਬਾਰ. (ਬਸੰ ਅਃ ਮਃ ੧) "ਸਰੀਤਾ ਮਝੀਹ." (ਦੱਤਾਵ) ਸਰਿਤਾ (ਨਦੀ) ਵਿੱਚ.
ਸਰੋਤ: ਮਹਾਨਕੋਸ਼