ਪਰਿਭਾਸ਼ਾ
ਮੱਠਾ ਸ਼ਾਣ. ਸ਼ਸਤ੍ਰ. ਤੇਜ ਕਰਨ ਦਾ ਯੰਤ੍ਰ (ਸ਼ਾਣ) ਦੋ ਪ੍ਰਕਾਰ ਦਾ ਹੁੰਦਾ ਹੈ. ਇੱਕ ਖੁਰਦਰਾ (ਖਰਸ਼ਾਣ) ਦੂਸਰਾ ਕੋਮਲ. ਕੋਮਲ ਸ਼ਾਣ ਦਾ ਨਾਮ ਹੀ ਮਠਸਾਨ ਹੈ. ਇਸ ਪੁਰ ਧਾਰ ਤਿੱਖੀ ਹੋਣ ਤੋਂ ਛੁੱਟ ਚਮਕ ਬਹੁਤ ਹੋ ਜਾਂਦੀ ਹੈ. ਇਸ ਨੂੰ ਮੱਚੀ ਸਾਨ ਭੀ ਆਖਦੇ ਹਨ. ਕੁਰੰਡ ਪੱਥਰ, ਲਾਖ ਮੋਮਾ ਆਦਿਕ ਦੇ ਮੇਲ ਤੋਂ ਮਠਸਾਨ ਤਿਆਰ ਕਰੀਦਾ ਹੈ. "ਮਠਸ਼ਾਨ ਚਢੇ ਅਤਿ ਸ੍ਰੋਣ ਤਿਸਾਏ." (ਪਾਰਸਾਵ) "ਬਾਨ ਕਮਾਨ ਧਰੇ ਮਠਸਾਨ." (ਚਰਿਤ੍ਰ ੧੧੦)
ਸਰੋਤ: ਮਹਾਨਕੋਸ਼