ਮਨਿ ਜੀਤੈ ਜਗੁ ਜੀਤੁ
mani jeetai jagu jeetu/mani jītai jagu jītu

ਪਰਿਭਾਸ਼ਾ

(ਜਪੁ) ਮਨ ਦੇ ਜਿੱਤਣ ਤੋਂ ਸੰਸਾਰ ਜਿੱਤਿਆ ਜਾਂਦਾ ਹੈ. ਜਿਸ ਨੇ ਦਿਲ ਕਾਬੂ ਕੀਤਾ ਹੈ, ਉਹ ਵਿਜਯੀ ਹੈ। ੨. ਜੋਰ ਨਾਲ ਲੋਕਾਂ ਨੂੰ ਜਿੱਤਣ ਵਾਲਾ ਫਤੇ ਨਹੀਂ ਪਾਂਉਂਦਾ, ਜੋ ਪਰਾਏ ਦਿਲ ਮੁੱਠੀ ਵਿੱਚ ਲੈਂਦਾ ਹੈ, ਉਹ ਅਸਲ ਫਤੇ ਹਾਸਿਲ ਕਰਦਾ ਹੈ.
ਸਰੋਤ: ਮਹਾਨਕੋਸ਼