ਮਸ਼ਹਦ
mashahatha/mashahadha

ਪਰਿਭਾਸ਼ਾ

ਅ਼. [مشہد] ਸ਼ਹੀਦ ਹੋਣ ਦੀ ਥਾਂ। ੨. ਫ਼ਾਰਸ ਦਾ ਇੱਕ ਪ੍ਰਸਿੱਧ ਨਗਰ, ਜਿਸ ਦਾ ਪੁਰਾਣਾ ਨਾਮ ਤੂਸ ਹੈ. "ਮਸਹਦ ਕੋ ਰਾਜਾ ਬਡੋ." (ਚਰਿਤ੍ਰ ੨੧੮) ਪੁਰਾਣੇ ਸਮੇਂ ਮਸ਼ਹਦ ਦੀ ਬੰਦੂਕ ਬਹੁਤ ਉੱਤਮ ਸਮਝੀ ਜਾਂਦੀ ਸੀ. "ਬੰਦੂਕੇ ਮਸ਼ਹਦ ਵ ਚੀਨੀ ਕਮਾਂ." (ਹਕਾਯਤ ੮)
ਸਰੋਤ: ਮਹਾਨਕੋਸ਼