ਪਰਿਭਾਸ਼ਾ
ਸੰ. ਮਸ਼ਕ. ਸੰਗ੍ਯਾ- ਮੱਛਰ. ਜੋ ਭੀਂ ਭੀਂ ਮਸ਼ (ਸ਼ਬਦ) ਕਰਦਾ ਹੈ. "ਮਸਕੰ ਭਗਨੰਤ ਸੈਲੰ." (ਸਹਸ ਮਃ ੫) ਸਪੇਨ ਦੀ ਬੋਲੀ ਵਿੱਚ mosca ਮੱਖੀ ਵਾਚਕ ਹੈ, ਜੋ ਲਾਤੀਨੀ musca ਤੋਂ ਨਿਕਲਿਆ ਹੈ। ੨. ਫ਼ਾ. [مشک] ਚੰਮ ਦੀ ਥੈਲੀ, ਮੱਖਣ ਅਥਵਾ ਪਾਣੀ ਜਿਸ ਵਿੱਚ ਪਾਇਆ ਜਾਵੇ। ੩. ਅ਼. [مشق] ਮਸ਼ਕ. ਅਭ੍ਯਾਸ। ੪. ਦ੍ਰਿਸ੍ਟਾਂਤ ਮਿਸਾਲ.
ਸਰੋਤ: ਮਹਾਨਕੋਸ਼