ਪਰਿਭਾਸ਼ਾ
ਸੰ. ਮਸਿਧਾਨੀ. ਸੰਗ੍ਯਾ- ਮਸਿ (ਸਿਆਹੀ) ਰੱਖਣ ਦਾ ਪਾਤ੍ਰ. ਦਵਾਤ. "ਕਰਣੀ ਕਾਗਦੁ ਮਨੁ ਮਸਵਾਣੀ, ਬੁਰਾ ਭਲਾ ਦੁਇ ਲੇਖ ਪਏ." (ਮਾਰੂ ਮਃ ੧) "ਕਲਮ ਜਲਉ ਸਣੁ ਮਸਵਾਣੀਐ." (ਮਃ ੩. ਵਾਰ ਸ੍ਰੀ) "ਬਿਰਹਿ ਅਗਨਿ ਮਸਵਾਨੀ ਮਾਸ ਕ੍ਰਿਸਨ ਹਨਐ." (ਭਾਗੁ ਕ) ਦਤਾਵ ਦੀ ਸੂਫ ਦਾ ਸਿਆਹ ਰੰਗ, ਵਿਰਹਿਅਗਨਿ ਦੇ ਤਾਪ ਨਾਲ ਹੋਇਆ ਹੈ.
ਸਰੋਤ: ਮਹਾਨਕੋਸ਼