ਮਸਾਣੀ
masaanee/masānī

ਪਰਿਭਾਸ਼ਾ

ਸੰਗ੍ਯਾ- ਸ਼ਮਸ਼ਾਨ ਵਿੱਚ ਰਹਿਣ ਵਾਲੀ ਇੱਕ ਦੇਵੀ. ਦੇਖੋ, ਸੀਤਲਾਂ. ਸ਼ਮਸ਼ਾਨ ਵਾਸਿਨੀ। ੨. ਮਸਾਣ (ਸ਼ਮਸ਼ਾਨ) ਵਿੱਚ. "ਰਹੈ ਬੇਬਾਣੀ ਮੜੀ ਮਸਾਣੀ." (ਵਾਰ ਆਸਾ) "ਮੜੀ ਮਸਾਣੀ ਮੂੜੇ! ਜੋਗੁ ਨਾਹਿ." (ਬਸੰ ਅਃ ਮਃ ੧) ਮੜ੍ਹੀਆਂ ਮਸਾਣਾਂ ਵਿੱਚ ਯੋਗਸਿੱਧੀ ਨਹੀਂ.
ਸਰੋਤ: ਮਹਾਨਕੋਸ਼